ਵਿਨਾਸ਼ਕਾ (ਮੁਸਕਾਨ) ਕੇਸ ਚ ਪਤੀ ਸਮੇਤ ਸੱਸ ਸਹੁਰਾ ਗਿਰਫ਼ਤਾਰ ,ਮਾਨਸਾ
ਮਾਨਸਾ 1 ਅਕਤੂਬਰ 2020 (ਰਾਜੀਵ ਸ਼ਰਮਾ ਅਜਾਦ)ਜਿਲਾ ਕਸਬਾ ਭੀਖੀ ਦੀ ਵਾਸੀ ਨੱਵ ਵਿਹੁਤਾ ਦੀ ਮਾਨਸਾ ਵਿਖੇ ਸੋਹਰੇ ਘਰ ਹੋਈ ਮੌਤ ਦੇ ਮਾਮਲੇ ਚ ਪਰਿਵਾਰ ਸਖਤ ਜਾਂਚ ਦੀ ਮੰਗ ਕਰ ਰਿਹਾ ਹੈ ,। ਮਿਰਤਕਾ ਵਿਨਾਸ਼ਕਾ ਉਰਫ ਮੁਸਕਾਨ ਦੇ ਮਾਮਾ ਦੀਪਕ ਕੁਮਾਰ ਅਤੇ ਮਾਤਾ ਰਜਨੀ ਬਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕੀ ਓਨਾ ਦੀ ਲੜਕੀ ਦਾ ਵਿਆਹ 23 ਅਗਸਤ 2020 ਨੂੰ ਮਾਨਸਾ ਵਾਸੀ ਕਪਿਲ ਗੋਇਲ ਪੁੱਤਰ ਸੰਜੀਵ ਕੁਮਾਰ ਉਰਫ ਲੱਕੀ ਜੋਕੀ ਚਾਹ ਪੱਤੀ ਦੇ ਥੋਕ ਦਾ ਮਾਨਸਾ ਚ ਕੰਮ ਹੈ ਨਾਲ ਹੋਇਆ
ਉੰਨਾ ਦੋਸ਼ ਲਾਇਆ ਕੀ ਕਪਿਲ ਦਾ ਸੁਭਾਅ ਗੁੱਸੇਖੋਰ ਹੋਣ ਕਰਕੇ ਅਕਸਰ ਮੁਸਕਾਨ ਨਾਲ ਲੜਾਈ ਝਗੜਾ ਕਰਦਾ ਸੀ ਅਤੇ ਉਸਦੇ ਮਾਤਾ ਪਿਤਾ ਵੀ ਉਸਦਾ ਸਾਥ ਦਿੰਦੇ ਸਨ।30 ਸਤੰਬਰ 2020 ਨੂੰ ਮਹਿਜ ਵਿਆਹ ਤੋਂ 37ਵੇ ਦਿਨ ਮੁਸਕਾਨ ਦੀ ਸੋਹਰੇ ਘਰ ਮੌਤ ਹੋ ਜਾਂਦੀ ਹੈ।ਮਿਰਤਕਾ ਦੀ ਮਾਤਾ ਰਜਨੀ ਬਾਲਾ ਵਲੋਂ ਥਾਣਾ ਸੀਟੀ 1 ਮਾਨਸਾ ਦੇ ਮੁੱਖ ਅਫਸਰ ਨੂੰ ਦਿੱਤੀ ਗਈ ਦਰਖ਼ਾਸਤ ਦੇ ਅਧਾਰ ਤੇ ਮੁਕੱਦਮਾ ਨੰਬਰ 168 ਅਧੀਨ 304 ਬੀ ਦਰਜ ਕਰਕੇ ਇਸ ਮਾਮਲੇ ਵਿਚ ਕਪਿਲ ਗੋਇਲ ਤੋਂ ਇਲਾਵਾ ਪਰਿਵਾਰ ਨੂੰ ਨਾਮਜਦ ਕੀਤਾ ਗਿਆ।
ਪੁਲਿਸ ਵਲੋਂ ਮਾਮਲੇ ਦੀ ਤਾਫਸੀਸ਼ ਮਗਰੋਂ ਮਿਰਤਕਾ ਦੇ ਪਤੀ ਕਪਿਲ ਗੋਇਲ,ਪਿਤਾ ਸੰਜੀਵ ਕੁਮਾਰ ਲੱਕੀ ਅਤੇ ਮਾਂ ਗੀਤਾ ਰਾਣੀ ਨੂੰ ਗਿਰਫ਼ਤਾਰ ਕਰ ਲਿਆ ਗਿਆ,ਮਿਰਤਕਾ ਦੇ ਮਾਪਿਆਂ ਵਲੋਂ ਦੋਸ਼ ਲਗਾਇਆ ਗਿਆ ਕੀ ਉੰਨਾ ਦੀ ਧੀ ਨੂੰ ਕਤਲ ਕਰਨ ਸਮੇਂ ਮੁਸਕਾਨ ਦੀ ਨਣਦ ਵੀ ਘਰ ਚ ਮੌਜੂਦ ਸੀ ਅਤੇ ਵਿਨਸ਼ਕਾ ਦੀ ਮੌਤ ਹੁੰਦੀਆਂ ਹੀ ਉਹ ਵਿਦੇਸ਼ ਦੌਰਾਨ ਵਿਚ ਕਾਮਯਾਬ ਹੋ ਗਈ ,ਮਿਰਤਕਾ ਦੀ ਨਣਦ ਦਾ ਪਾਸਪੋਰਟ ਰੱਦ ਕਰਕੇ ਉਸ ਨੂੰ ਮਾਨਸਾ ਲਿਆਂਦਾ ਜਾਵੇ ਤਾਂ ਕੀ ਮੁਸਕਾਨ ਨੂੰ ਇਨਸਾਫ ਪੂਰਾ ਮਿਲ ਸਕੇ ,ਇਸਦੇ ਨਾਲ ਹੀ ਮਾਪਿਆ ਵਲੋਂ ਇਸ ਮੁਕੱਦਮੇ ਚ ਧਾਰਾ 302 ਲਾਏ ਜਾਣ ਦੀ ਵੀ ਮੰਗ ਕੀਤੀ,।
ਪ੍ਰਧਾਨ ਰਾਜੀਵ ਸ਼ਰਮਾ ਨੇ ਕਿਹਾ ਕੀ ਲੜਕੀ ਦੇ ਪਰਿਵਾਰਕ ਮੈਬਰ ਜਿਥੇ ਵੀ ਮਦਦ ਦੀ ਲੋੜ ਸਮਝਣਗੇ ,ਉਹ ਪੂਰਾ ਸਹਿਯੋਗ ਦੇ ਕੇ ਇਨਸਾਫ ਦਿਵਾਉਣ ਦਾ ਪੂਰਾ ਯਤਨ ਕਰਨ ਗਏ,

Good mansa police
ReplyDeleteI hope her sister in law will also arrested faster