Header Ads

test

ਮਾਨਸਾ ਪੁਲਿਸ ਦੀ ਮਾਂਹ ਦੌੌਰਾਨ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ 117 ਮੁਕੱਦਮੇ ਦਰਜ਼ ਕਰਕੇ 138 ਮੁਲਜਿਮ ਕੀਤੇ ਗ੍ਰਿਫਤਾਰ


ਹੈਰੋਇੰਨ, ਨਸ਼ੀਲੀਆਂ ਗੋੋਲੀਆਂ/ਸ਼ੀਸੀਆਂ, ਸਮੈਕ, ਭੁੁੱਕੀ ਚੂਰਾਪੋਸਤ, ਚਾਲੂ ਭੱਠੀਆਂ, ਲਾਹਣ ਅਤੇ ਸ਼ਰਾਬ ਕੀਤੀ ਬਰਾਮਦ

ਰਾਜੀਵ ਸ਼ਰਮਾ ਆਜ਼ਾਦ*ਮਾਨਸਾ, 20 ਜੁਲਾਈ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜੀਰੋੋ ਸਹਿਨਸ਼ੀਲਤਾ (ਕੱਗਰ ੳਰ;ਕਗ਼ਅਫਕ)  ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆ ਦੀ ਰੋੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸ ਮੁਹਿੰਮ ਤਹਿਤ ਵੱਧ ਤੋੋਂ ਵੱਧ ਫੋੋਰਸ ਲਗਾ ਕੇ ਵੱਖ ਵੱਖ ਥਾਵਾਂ ਤੋੋਂ ਨਸ਼ਿਆਂ ਦੀ ਬਰਾਮਦਗੀ ਕਰਕੇ ਮੁਕੱਦਮੇ ਦਰਜ਼ ਕੀਤੇ ਗਏ ਹਨ। ਡਾ,ਨਰਿੰਦਰ ਭਾਰਗਵ, ਆਈ,ਪੀ,ਐਸ,ਵੱਲੋੋਂ ਮਿਤੀ 19^06^2021 ਨੂੰ ਐਸ,ਐਸ,ਪੀ,ਮਾਨਸਾ ਦਾ ਚਾਰਜ ਸੰਭਾਲਣ ਤੋੋਂ ਅੱਜ ਤੱਕ ਇੱਕ ਮਹੀਨੇ ਦੌਰਾਨ ਜਿਲ੍ਹਾ ਅੰਦਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਂਦੇ ਹੋੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ। 

ਮਾਨਸਾ ਪੁਲਿਸ ਵੱਲੋੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋੋਏ ਐਨHਡੀHਪੀHਐਸH ਐਕਟ ਤਹਿਤ 50 ਮੁਕੱਦਮੇ ਦਰਜ਼ ਕਰਕੇ 65 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋੋਂ 70 ਗ੍ਰਾਮ ਹੈਰੋਇੰਨ (ਚਿੱਟਾ), 9 ਗ੍ਰਾਮ ਸਮੈਕ, 200 ਗ੍ਰਾਮ ਅਫੀਮ, 89 ਕਿਲੋੋ 500 ਗ੍ਰਾਮ ਭੁੱਕੀ ਚੂਰਾਪੋੋਸਤ, 9655 ਨਸ਼ੀਲੀਆਂ ਗੋੋਲੀਆਂ ਅਤੇ 31 ਨਸ਼ੀਲੀਆਂ ਸੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਆਬਕਾਰੀ ਐਕਟ ਤਹਿਤ 67 ਮੁਕੱਦਮੇ ਦਰਜ਼ ਕਰਕੇ 73 ਮੁਲਜਿਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਹਨਾਂ ਪਾਸੋੋਂ 1745 ਲੀਟਰ ਲਾਹਣ, 3 ਚਾਲੂ ਭੱਠੀਆਂ, 1690 ਲੀਟਰ ਸ਼ਰਾਬ ਠੇਕਾ, 590 ਲੀਟਰ ਸ਼ਰਾਬ ਨਜਾਇਜ, 359 ਲੀਟਰ ਸ਼ਰਾਬ ਅੰਗਰੇਜੀ ਅਤੇ 63 ਲੀਟਰ ਬੀਅਰ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।  

ਐਸ,ਐਸ,ਪੀ,ਮਾਨਸਾ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

No comments

कांग्रेस का मास्टर प्लान *9 लाख कार्यकर्ताओं को देगी पद; पहली बार मंडल - बूथ कमेटियां बनाएगी*

जयपुर,संजीव मेहता।कांग्रेस चुनावी साल में 9 लाख कार्यकर्ताओं को संगठन में अलग-अलग पद देकर जिम्मेदारियां देने जा रही हैं। पहली बार कांग्रेस म...