2022 ਦੀਆ ਵਿਧਾਨ ਸਭਾ ਚੋਣਾਂ ਲਈ ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਆਗੂ ਚੰਨਣ ਸਿੰਘ ਖਾਲਸਾ ਨੇ ਮੀਟਿੰਗਾਂ ਦਾ ਸਿਲਸਿਲਾ ਕੀਤਾ ਤੇਜ਼
ਫਤਿਹਗੜ੍ਹ ਚੂੜੀਆਂ 10 ਜੂਨ (ਪੰਕਜ ਪਾਂਧੀ) ਜਿਉਂ ਜਿਉਂ 2022ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਸਿਆਸੀ ਪਾਰਟੀਆਂ ਦਿਆ ਗਤੀਵਿਧੀਆਂ ਪੂਰੀ ਤਰ੍ਹਾਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ ਹੁਣ ਤੋਂ ਹੀ ਸਿਆਸਤ ਕਾਫ਼ੀ ਭਖਦੀ ਨਜ਼ਰ ਆ ਰਹੀ ਹੈ ।
ਬੀਤੇ ਦਿਨੀਂ ਆਮ ਆਦਮੀ ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੀਨੀਅਰ ਆਪ ਆਗੂ ਚੰਨਣ ਸਿੰਘ ਖ਼ਾਲਸਾ ਵੱਲੋਂ ਡੇਰਾ ਬਾਬਾ ਨਾਨਕ ਦੇ ਪਿੰਡ ਡਡਿਆਲ ਵਿਖੇ ਦਲੇਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਆਉਣ ਵਾਲੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਵੱਲੋਂ ਕੇਜਰੀਵਾਲ ਦੇ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ ।ਇਸ ਮੌਕੇ, ਰਣਜੀਤ ਸਿੰਘ, ਡਾ ਸੇਵਾ ਸਿੰਘ, ਸਤਿੰਦਰ ਸਿੰਘ, ਗੁਰਜੰਟ ਸਿੰਘ, ਜਗਪ੍ਰੀਤ ਸਿੰਘ, ਅਮਰੀਕ ਸਿੰਘ, ਜਸਵੰਤ ਸਿੰਘ ਪੰਨੂ, ਜਸਪਾਲ ਸਿੰਘ, ਰਣਪ੍ਰੀਤ ਸਿੰਘ ਕਠੀਆਲਾ,ਸਰਕਲ ਇੰਚਾਰਜ਼ ਅਰਜਨ ਸਿੰਘ ਮੌਹਲੋਵਾਲੀ,ਸਰਕਲ ਇੰਚਾਰਜ਼ ਜਸਕਰਨ ਸਿੰਘ ਸ਼ਾਹਪੁਰ ਜਾਜਨ, ਦਲਜੀਤ ਸਿੰਘ ਤਲਵੰਡੀ ਰਾਮਾਂ, ਪਲਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਸਨ

Post a Comment