ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਨੇ ਦਿੱਤਾ ਜਿਲ੍ਹਾ ਪੱਧਰੀ ਸਿਵਲ ਹੱਸਪਤਾਲ ਮਾਨਸਾ ਨੂੰ ਦੂਜਾ ਆਕਸੀਜਨ ਕੰਸਨਟੇਟਰ
ਕਮੇਟੀ ਦੇ ਇਨ੍ਹਾਂ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਡਾਕਟਰ ਹਰਚੰਦ ਸਿੰਘ ਅਤੇ ਡਾਕਟਰ ਰੂਬੀ ਨੇ ਕਿਹਾ ਕੀ ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਨੇ ਕਰੋਨਾ ਵਿੱਚ ਸੇਵਾ ਕਰਨ ਦੀ ਮਿਸਾਲ ਪੈਦਾ ਕੀਤੀ ਅਤੇ ਨਾਲ ਹੀ ਕਮੇਟੀ ਆਗੂਆਂ ਵਲੋਂ ਤਨਦੇਹੀ ਨਾਲ ਸਮਾਜਸੇਵਾ ਕਰਦੇ ਦੇਖ ਖੁਸ਼ੀ ਹੁੰਦੀ ਹੈ ਨਾਲ ਹੀ ਊਨਾ ਕਿਹਾ ਸਮਾਜਸੇਵੀ ਸੰਸਥਾਵਾਂ ਵਲੋਂ ਕੀਤੀਆਂ ਜਾ ਰਹੀਆ ਸੇਵਾਵਾਂ ਮਾਨਸਾ ਵਿਚ ਵੱਧ ਦੇਖਣ ਨੂੰ ਮਿਲਿਆ ,ਉੰਨਾ ਅਲਗ ਅਲਗ ਸਟੇਸ਼ਨਾਂ ਤੇ ਕੰਮ ਕਰਦੇ ਇਹ ਖਾਸ ਤੌਰ ਤੇ ਮਹਿਸੂਸ ਕੀਤਾ ਕੀ ਮਾਨਸਾ ਨਿਵਾਸੀ ਵੱਧ ਸਹਿਯੋਗੀ ਹਨ ,ਇਸ ਦੇ ਨਾਲ ਹੀ ਡਾਕਟਰ ਹਰਚੰਦ ਸਿੰਘ ਅਤੇ ਡਾਕਟਰ ਰੂਬੀ ਨੇ ਕਮੇਟੀ ਆਗੂਆਂ ਦਾ ਧੰਨਵਾਦ ਕੀਤਾ
ਇਸ ਸਬੰਧੀ ਜਾਣਕਾਰੀ ਦਿੰਦੇ ਕਮੇਟੀ ਦੇ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕੀ ਇਸ ਤੋਂ ਪਹਿਲਾਂ ਵੀ ਕਮੇਟੀ ਇਕ ਆਕਸੀਜਨ ਕੰਸਨਟੇਟਰ ਸਿਵਲ ਹਸਪਤਾਲ ਮਾਨਸਾ ਨੂੰ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸੁਰਿੰਦਰਾ ਲਾਂਬਾ ਜੀ ਦੀ ਹਾਜਰੀ ਵਿਚ ਸੁਪਰਦ ਕਰ ਚੁੱਕੇ ਹਨ,ਇਹ ਦੂਸਰਾ ਆਕਸੀਜਨ ਕੰਸਨਟੇਟਰ ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਆਗੂ ਸ਼੍ਰੀ ਬੂਟਾ ਸਿੰਘ ਜੱਸੜ ਨੇ ਇਕ ਹਾਂਗਕਾਂਗ ਨਿਵਾਸੀ ਤੋਂ ਨਿੱਜੀ ਤੌਰ ਤੇ ਯਤਨਾਂ ਸਦਕਾ ਸੰਭਵ ਹੋ ਪਾਇਆ ਹੈ ,ਊਨਾ ਕਿਹਾ ਕਮੇਟੀ ਦਾ ਹਰ ਇਕ ਆਗੂ ਆਪਣੀ ਭੂਮਿਕਾ ਪੁਰੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹਨ,ਆਪਣੀ ਅਗਲੀ ਯੋਜਨਾਵਾਂ ਸਬੰਧੀ ਦੱਸਦਿਆਂ ਕਿਹਾ ਕੀ ਜਲਦ ਹੀ ਉਹ ਇਕ ਬਲੱਡ ਡੋਨਰ ਕੁਰਸੀ ਦਾ ਇੰਤਜ਼ਾਮ ਕਰ ਲੈਣ ਗੇ ਜਿਸ ਨਾਲ ਖੂਨਦਾਨ ਕੈਂਪ ਸਮੇ ਕਿਸੇ ਤਰਾਂ ਦੀ ਦਿੱਕਤ ਨਾ ਆਵੇ,ਸ਼੍ਰੀ ਆਜ਼ਾਦ ਨੇ ਦੱਸਿਆ ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਦਾ ਪ੍ਰਧਾਨ ਹੋਣ ਤੇ ਬਹੁਤ ਮਾਣ ਮਹਿਸੂਸ ਹੁੰਦਾ ਜਿਸ ਦੀ ਛੱਤ ਥੱਲੇ ਸਮਾਜ ਭਲਾਈ ਦੇ ਕੰਮ ਕਰ ਰਹੇ ਹਾਂ
ਇਸ ਦੇ ਨਾਲ ਕਮੇਟੀ ਦੇ ਜਰਨਲ ਸਕੱਤਰ ਜੀਵਨ ਜਿੰਦਲ ਅਤੇ ਨਰੇਸ਼ ਕੁਮਾਰ ਨੇ ਬੂਟਾ ਸਿੰਘ ਜੱਸੜ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਸ ਨਾਲ ਜਰੂਰਤਮੰਦ ਮਰੀਜਾਂ ਦੀ ਲੋੜ ਪੂਰੀ ਹੋ ਸਕੇਗੀ ,ਨਾਲ ਹੀ ਉੰਨਾ ਹਾਜਰ ਕਮੇਟੀ ਆਗੂਆ ਦਾ ਧੰਨਵਾਦ ਕੀਤਾ ਅਤੇ ਅੱਗੇ ਲਈ ਇਸ ਤਨਦੇਹੀ ਨਾਲ ਸਮਾਜ ਦੀ ਸੇਵਾ ਕਰਨ ਦਾ ਸੰਕਲਪ ਦੁਹਰਾਇਆ,ਆਕਸੀਜਨ ਕੰਸਨਟੇਟਰ ਸੋਪਣ ਸਮੇ ਗੁਰਪ੍ਰੀਤ ਸਿੰਘ ਭੁੱਚਰ,ਮਿੰਟੂ ਮਾਨਸਾ, ਨਰੇਸ਼ ਕੁਮਾਰ, ਨਰੇਸ਼ ਬਿਰਲਾ, ਅਨਿਲ ਮਿੱਢਾ, ਬਲਕਾਰ ਸਿੰਘ ਰੂਬੀ ਜੱਸੜ, ਮਨਦੀਪ ਸਿੰਘ ਜੱਸੜ ਨੰਬਰਦਾਰ, ਗੁਰਪ੍ਰੀਤ ਸਿੰਘ ਜੱਸੜ ਅਤੇ ਵਿਸ਼ੇਸ਼ ਤੋਰ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੈ ਸਿੰਗਲਾ ਜੀ ਆਪਣੀ ਪੂਰੀ ਟੀਮ ਨਾਲ ਪਹੁੰਚੇ

Post a Comment