Header Ads

test

ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ(S)ਵੈਲਫ਼ੇਅਰ ਫੋਰਸ ਅਤੇ ਨਾਮ ਜਾਮ ਸੰਮਤੀ ਵਲੋਂ ਸ਼ਲਾਘਾ ਯੋਗ ਕਦਮ


ਕਰੋਨਾ ਵਾਰਡ ਦੇ ਕਰਮਚਾਰੀਆਂ ਦਾ ਫਲਾ ਦੀਆਂ ਟੋਕਰੀਆਂ ਵੰਡ ਕੇ ਕੀਤਾ ਧੰਨਵਾਦ

ਮਾਨਸਾ 30 ਮਈ (ਰਾਜੀਵ ਆਜ਼ਾਦ)ਅੱਜ ਸਿਵਲ ਹੱਸਪਤਾਲ ਮਾਨਸਾ ਵਿਚ ਕਰੋਨਾ ਮਹਾਮਾਰੀ ਦੇ ਚਲਦੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ(S) ਵੈਲਫ਼ੇਅਰ ਫੋਰਸ ਅਤੇ ਨਾਮ ਜਾਮ ਸੰਮਤੀ ਵਲੋਂ ਕਰੋਨਾ ਵਾਰਡ ਵਿਚ ਕੰਮ ਕਰਦੇ ਕਰਮਚਾਰੀਆਂ ਦਾ ਫਲਾਂ ਦੀਆਂ ਟੋਕਰੀਆਂ ਦੇ ਕੇ ਊਨਾ ਦਾ ਧੰਨਵਾਦ ਕੀਤਾ

ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ (S) ਵੈਲਫ਼ੇਅਰ ਫੋਰਸ ਦੇ ਸੇਵਾਦਾਰ ਖੁਸ਼ਵੰਤ ਸਿੰਘ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕੀ ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਕਰੋਨਾ ਮਹਾਮਾਰੀ ਦੌਰਾਨ ਖੂਨਦਾਨ ਕੈਂਪ, ਜਰੂਰਤਮੰਦਾ ਨੂੰ ਰਾਸ਼ਨ ਮੁਹਈਆ ਕਰਵਾਉਣਾ ਆਦਿ ਤੇ ਅੱਜ ਕਰੋਨਾ ਉਪਰ ਕਾਫੀ ਹੱਦ ਤੱਕ ਕਾਬੂ ਪੈਣ ਦੇ ਚਲਦੇ ਕਰੋਨਾ ਵਾਰਡ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਫਲਾਂ ਦੀਆਂ ਟੋਕਰੀਆਂ ਅਤੇ ਸਲੂਟ ਮਾਰ ਕੇ ਓਨਾ ਸਾਰੀਆਂ ਦਾ ਧੰਨਵਾਦ ਕੀਤਾ, ਇਸਦੇ ਨਾਲ ਹੀ ਨਾਮ ਜਾਮ ਸੰਮਤੀ ਦੇ ਜਿੰਮੇਵਾਰ ਨਰੇਸ਼ ਕੁਮਾਰ ਨੇ ਦੱਸਿਆ ਕੀ ਖੂਨਦਾਨ ਕੈਂਪ ਲਗਾਉਣ ਤੋਂ ਇਲਾਵਾ ਵੀ ਲੋੜ ਪੈਣ ਤੇ ਸਮੇ ਸਮੇ ਸਿਰ ਖੂਨ ਦਾਨ ਕੀਤਾ ਜਾਂਦਾ ਬਾਕੀ ਹੋਰ ਕਿਸੇ ਵੀ ਯੋਗਦਾਨ ਲਈ ਹਰ ਸਮੇਂ ਉਹ ਅਤੇ ਸੰਮਤੀ ਦੇ ਸੇਵਾਦਾਰ ਹਰ ਸਮੇਂ ਹਾਜਰ ਹਨ,


ਊਨਾ ਦੱਸਿਆ ਕੀ ਡੇਰਾ ਸੱਚਾ ਸੌਦਾ ਸਿਰਸਾ ਤੋਂ ਸੰਤ ਰਾਮ ਰਹੀਮ ਗੁਰਮੀਤ ਸਿੰਘ ਇੰਸਾ ਦੇ ਹੁਕਮਾਂ ਅਨੁਸਾਰ ਕਰੋਨਾ ਵਾਰਡ ਦੇ ਤੀਹ ਕਰਮਚਾਰੀਆਂ ਨੂੰ ਫਲਾਂ ਦੀਆਂ ਟੋਕਰੀਆਂ ਦੇ ਕੇ ਧੰਨਵਾਦ ਕੀਤਾ ,ਸਿਵਲ ਹੱਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਚੰਦ ਸਿੰਘ ਅਤੇ ਲੇਬਲ 2 ਦੇ ਨਰਸਿੰਗ ਸਿਸਟਰ ਰੋਜਲੀਨ ਨੇ ਇੰਨਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਸ ਨਾਲ ਕਰਮਚਾਰੀਆਂ ਦਾ ਹੌਸਲਾ ਵਧੇਗਾ ਨਾਲ ਹੀ ਊਨਾ ਸਾਹ ਸਤਿਨਾਮ ਸਿੰਘ ਜੀ ਗ੍ਰੀਨ(S) ਵੈਲਫ਼ੇਅਰ ਫੋਰਸ ਅਤੇ ਨਾਮ ਜਾਮ ਸੰਮਤੀ ਦਾ ਧੰਨਵਾਦ ਕੀਤਾ,ਫਲਾ ਦੀਆਂ ਟੋਕਰੀਆਂ ਵੰਡਣ ਸਮੇ ਰਾਕੇਸ਼ ਕੁਮਾਰ,ਰਮੇਸ਼ ਕੁਮਾਰ,ਸੁਨੀਲ ਕੁਮਾਰ,ਹੰਸਰਾਜ,ਵੀਨਾ ਰਾਣੀ,ਸੁਨੀਤਾ ਰਾਣੀ,ਗੰਗਾ ਦੇਵੀ ਸਿਖਾ ਆਦਿ ਸੇਵਾਦਾਰ ਹਾਜਰ ਸਨ

No comments

कांग्रेस का मास्टर प्लान *9 लाख कार्यकर्ताओं को देगी पद; पहली बार मंडल - बूथ कमेटियां बनाएगी*

जयपुर,संजीव मेहता।कांग्रेस चुनावी साल में 9 लाख कार्यकर्ताओं को संगठन में अलग-अलग पद देकर जिम्मेदारियां देने जा रही हैं। पहली बार कांग्रेस म...