ਭਾਜਪਾ ਪੰਜਾਬ ਦੇ ਜਰਨਲ ਸਕੱਤਰ ਰਾਜੇਸ ਬਾਘਾ ਵੱਲੋਂ ਅਨਮੋਲ ਗਗਨ ਮਾਨ ਦਾ ਸੰਵਿਧਾਨ ਤੇ ਗਲਤ ਬੋਲਣ ਦੀ ਕੀਤੀ ਨਿੰਦਾ।
ਜਲੰਧਰ ਜੁੁਲਾਈ 15 ( ਪਰਵਿਂਦਰ ਕੋਰ) : ਪੰਜਾਬੀ ਗਾਇਕੀ ਛੱਡ ਰਾਜਨੀਤੀ ਵਿੱਚ ਆਈ ਅਨਮੋਲ ਗਗਨ ਮਾਨ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀ ਹੈ ਹੁਣ ਉਨ੍ਹਾਂ ਵੱਲੋਂ ਸੰਵਿਧਾਨ ਤੇ ਉਂਗਲ ਚੁੱਕਦਿਆਂ ਇੰਡੀਆ ਦੇ ਸੰਵਿਧਾਨ ਨੂੰ ਗਲਤ ਦੱਸਿਆ ਗਿਆ ਇਸ ਦੀ ਨਿੰਦਿਆ ਕਰਦੇ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਰਾਜੇਸ ਬਾਘਾ ਵੱਲੋਂ ਅਨਮੋਲ ਗਗਨ ਮਾਨ ਦੀ ਨਿੰਦਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਨਮੋਲ ਗਗਨ ਮਾਨ ਵੱਲੋਂ ਸੰਵਿਧਾਨ ਬਾਰੇ ਜੋ ਗਲਤ ਬੋਲਿਆ ਗਿਆ ਹੈ। ਇਹ ਨਿੰਦਣਯੋਗ ਹੈ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ 32 ਡਿਗਰੀਆਂ ਹਾਸਲ ਕਰਨ ਤੋਂ ਬਾਅਦ ਸੰਵਿਧਾਨ ਲਿਖਿਆ ਗਿਆ ਸੀ। ਇਹ ਕੌਣ ਹੁੰਦੀ ਹੈ ਇਸ ਤੇ ਗਲਤ ਬੋਲਣ ਵਾਲੀ ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕ ਜੋ ਸੰਵਿਧਾਨ ਬਾਰੇ ਗਲਤ ਬੋਲਦੇ ਹਨ। ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਹੈ ਸੰਵਿਧਾਨ ਵਿਚ ਔਰਤਾਂ ਨੂੰ ਬਰਾਬਰ ਦਾ ਹੱਕ ਦਿੱਤਾ ਹੈ। ਪਰ ਅਨਮੋਲ ਗਗਨ ਮਾਨ ਹੀ ਸੰਵਿਧਾਨ ਬਾਰੇ ਉਂਗਲ ਚੁੱਕ ਰਹੀ ਹੈ ਕਿ ਇਹ ਉਲਟ ਹੈ। ਇਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਨਮੋਲ ਗਗਨ ਮਾਨ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਨਾਂ ਨੇ ਲੋਕਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਬੀਬੀ ਜੀ ਜੇਕਰ ਤੁਹਾਨੂੰ ਸੰਵਿਧਾਨ ਬਾਰੇ ਜਾਣਕਾਰੀ ਹੀ ਨਹੀਂ ਹੈ ਤਾਂ ਸੰਵਿਧਾਨ ਨੂੰ ਪੜ੍ਹ ਲੈ. ਜੋ ਅੱਜ ਤੂੰ ਰਾਜਨੀਤੀ ਵਿੱਚ ਆ ਕੇ ਬੋਲ ਰਹੀ ਏ ਇਹ ਸਭ ਬਾਬਾ ਸਾਹਿਬ ਜੀ ਦੀ ਦੇਣ ਹੈ। ਉਨ੍ਹਾਂ ਵੱਲੋਂ ਅਨਮੋਲ ਗਗਨ ਮਾਨ ਇਹ ਵੀ ਕਿਹਾ ਗਿਆ ਕਿ ਜਿਸ ਸੰਵਿਧਾਨ ਨੂੰ ਤੂੰ ਬਹੁਤ ਗ਼ਲਤ ਬਣਿਆ ਦੱਸ ਰਹੀ ਹੈ। ਸੰਵਿਧਾਨ ਦਾ ਗੰਦਾ ਡਿਸੀਜ਼ਨ ਕਹਿ ਰਹੀਏ। ਬਾਬਾ ਸਾਹਿਬ ਜੀ ਦੇ ਬਣਾਏ ਸੰਵਿਧਾਨ ਨੇ ਹੀ ਤੈਨੂੰ ਸਿਰ ਦਾ ਤਾਜ ਬਣਾਇਆ ਹੈ ਨਹੀਂ ਤਾਂ ਅੱਜ ਤੁਸੀਂ ਆਪਣੇ ਘਰ ਕਿਸੇ ਕੋਨੇ ਵਿਚ ਬੈਠੇ ਹੋਣਾ ਸੀ। ਉਨ੍ਹਾਂ ਕਿਹਾ ਕਿ ਅਨਮੋਲ ਗਗਨ ਮਾਨ ਅਤੇ ਪੂਰੀ ਆਮ ਆਦਮੀ ਪਾਰਟੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਬਾਬਾ ਸਾਹਿਬ ਜੀ ਦੇ ਲਿਖੇ ਸੰਵਿਧਾਨ ਬਾਰੇ ਹੋਰ ਕੋਈ ਵੀ ਗਲਤ ਨਾ ਬੋਲ ਸਕੇ।

Post a Comment