Header Ads

test

# ਵੈਕਸੀਨ ਤੇ ਆਕਸੀਜਨ ਦੀ ਕਮੀ ਲਈ ਕੇਂਦਰ ਤੇ ਸੂਬਾ ਸਰਕਾਰਾਂ ਜਿੰਮੇਵਾਰ - ਐੱਚ ਐੱਸ ਵਾਲੀਆ


ਪਰਵਿੰਦਰ ਕੌਰ ਜਲੰਧਰ.ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜਲੰਧਰ ਕੈਂਟ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਪਾਰ ਵਿੰਗ ਪੰਜਾਬ ਐੱਚ ਐੱਸ ਵਾਲੀਆ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਜਿਥੇ ਪੂਰਾ ਦੇਸ਼ ਸੰਕਟ ਵਿੱਚ ਹੈ ਉਥੇ ਹੀ ਜਲੰਧਰ ਜ਼ਿਲ੍ਹੇ ਦੇ ਲੋਕ ਵੀ ਕੇਂਦਰ ਤੇ ਸੂਬਾ ਸਰਕਾਰ ਦੀ ਲਾਪਰਵਾਹੀ ਦੇ ਸ਼ਿਕਾਰ ਹੋ ਰਹੇ ਹਨ , ਪਿਛਲੇ ਕੁਝ ਦਿਨਾਂ ਤੋਂ ਜਲੰਧਰ ਜ਼ਿਲ੍ਹੇ ਦੇ ਵਿੱਚ ਭਾਰੀ ਕਮੀ ਦੇ ਕਾਰਣ ਲੋਕ ਪ੍ਰੇਸ਼ਾਨ ਹਨ ਬਹੁਤ ਸਾਰੇ ਲੋਕ ਦੂਸਰੀ ਖੁਰਾਕ ਤੋਂ ਵਾਂਝੇ ਰਹਿ ਰਹੇ ਹਨ ਅਤੇ 18 ਸਾਲ ਤੋਂ ਉੱਪਰ ਦੇ ਲੋਕਾ ਨੂੰ ਵੈਕਸੀਨ ਲੱਗ ਹੀ ਨਹੀ ਰਹੀ , ਪ੍ਰਸ਼ਾਸਨ ਤੇ ਸਰਕਾਰਾਂ ਕੇਵਲ ਅਖ਼ਬਾਰਾਂ ਦੇ ਵਿੱਚ ਹੀ ਝੂਠੇ ਦਾਅਵੇ ਹੀ ਕਰ ਰਹੀਆਂ ਹਨ, ਜਦਕਿ ਜ਼ਮੀਨੀ ਹਕੀਕਤ ਬੇਹੱਦ ਖੋਫਨਾਫ ਹੈ , ਜੇ ਹਾਲਾਤ ਇਸੇ ਤਰ੍ਹਾਂ ਹੀ ਰਹੇ ਤਾਂ ਕਰੋਨਾ ਦੇ ਕੇਸ ਹੋਰ ਵੀ ਵਧਣਗੇ ਜਦ ਕਿ ਮੋਜੂਦਾ ਹਾਲਾਤਾਂ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮਰੀਜ਼ ਆਕਸੀਜਨ ਤੇ ਬੈਂਡ ਦੀ ਕਮੀ ਨਾਲ ਕਾਫੀ ਪ੍ਰੇਸ਼ਾਨ ਹੋ ਰਹੇ ਹਨ। 

          ਵਾਲੀਆ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਦੁੱਖ ਹੋਇਆ ਜਦ ਉਹਨਾਂ ਨੇ ਇੱਕ ਅਖਬਾਰ ਵਿੱਚ ਜਲੰਧਰ ਦੇ ਸੀਵਿਲ ਹਸਪਤਾਲ ਦੇ ਕੋਵਿੰਡ ਵਾਰਡ ਦੇ ਕੂੜੇ ਨੂੰ ਆਮ ਕੂੜੇ ਦੇ ਢੇਰ ਤੇ ਪਏ ਬਾਰੇ ਖਬਰ ਪੜੀ , ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋਂ ਸ਼ਹਿਰ ਵਿੱਚ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਵਾਲੀਆ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਵਾਤਾਵਰਨ ਵਿਭਾਗ ਦੀਆਂ ਹਦਾਇਤਾਂ ਕੇਵਲ ਪ੍ਰਾਈਵੇਟ ਅਦਾਰਿਆਂ ਉਪਰ ਹੀ ਲਾਗੂ ਹੁੰਦੀਆਂ ਹਨ , ਸਰਕਾਰੀ ਅਦਾਰਿਆਂ ਦੀ ਲਾਪਰਵਾਹੀ ਲਈ ਵਾਤਾਵਰਣ ਵਿਭਾਗ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈ। ਡਿਪਟੀ ਕਮਿਸ਼ਨਰ ਜੀ ਨੂੰ ਚਾਹੀਦਾ ਹੈ ਕਿ ਵਾਤਾਵਰਨ ਵਿਭਾਗ ਦੇ ਕਰਮਚਾਰੀਆਂ ਨੂੰ ਤੁਰੰਤ ਹੀ ਮੁਅੱਤਲ ਕੀਤਾ ਜਾਵੇ।

No comments

कांग्रेस का मास्टर प्लान *9 लाख कार्यकर्ताओं को देगी पद; पहली बार मंडल - बूथ कमेटियां बनाएगी*

जयपुर,संजीव मेहता।कांग्रेस चुनावी साल में 9 लाख कार्यकर्ताओं को संगठन में अलग-अलग पद देकर जिम्मेदारियां देने जा रही हैं। पहली बार कांग्रेस म...