ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਮਾਨਸਾ ਨੇਜਿਲਾ ਪੱਧਰੀ ਸਿਵਲ ਹਸਪਤਾਲ ਨੂੰ ਸੇਵਾ ਲਈ ਦਿੱਤਾ ਆਕਸੀਜਨ ਕਨਸਨਟੇਟਰ
ਐਸ ਐਸ ਪੀ ਸ਼੍ਰੀ ਸੁਰਿੰਦਰਾ ਲਾਂਬਾ ਅਤੇ ਵਿਸ਼ੇਸ ਤੌਰ ਤੇ ਪੁੱਜੇ ਮਾਨਸਾ 25 ਮਈ ਕਰੋਨਾ ਮਹਾਮਾਰੀ ਦੇ ਚਲਦੇ ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਮਾਨਸਾ ਨੇ ਜਿਲਾ ਪੱਧਰੀ ਸਿਵਲ ਹਸਪਤਾਲ ਮਾਨਸਾ ਨੂੰ ਇਕ ਆਕਸੀਜਨ ਕਨਸਨਟੇਟਰ ਸੇਵਾ ਲਈ ਦਿੱਤਾ ਗਿਆ ਜਿਸ ਨੂੰ ਸਿਵਲ ਹਸਪਤਾਲ ਨੂੰ ਸੁਪਰਦ ਕਰਨ ਸਮੇਂ ਐਸ ਐਸ ਪੀ ਸ਼੍ਰੀ ਸੁਰਿੰਦਰਾ ਲਾਂਬਾ ਵਿਸ਼ੇਸ਼ ਤੋਰ ਤੇ ਪਹੁੰਚੇ ਜਿਨ੍ਹਾਂ ਨੇ ਕਮੇਟੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਮਹਾਮਾਰੀ ਨੂੰ ਮਿਲ ਕੇ ਨਜੀਠਣ ਲਈ ਅਪੀਲ ਕੀਤੀ ,ਇਸ ਮੌਕੇ ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੂਬੀ ਜੀ ਨੇ ਵੀ ਕਮੇਟੀ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਸ ਨਾਲ ਅਕਸਜਿਨ ਦੀ ਪੂਰਤੀ ਦੇ ਮਦਦ ਹੋਵੇਗੀ ਅਤੇ ਹੋਰ ਵੱਧ ਕਰੋਨਾ ਮਰੀਜਾਂ ਦੀ ਜਾਨ ਬਚਾਈ ਜਾ ਸਕੇਗੀ,ਇਸ ਲਈ ਐੱਸ ਐੱਸ ਪੀ ਸ਼੍ਰੀ ਲਾਂਬਾ ਅਤੇ ਡਾਕਟਰ ਰੂਬੀ ਜੀ ਨੇ ਕਮੇਟੀ ਦਾ ਧੰਨਵਾਦ ਕੀਤਾ,
ਇਸ ਮੌਕੇ ਕਮੇਟੀ ਪ੍ਰਧਾਨ ਸ਼੍ਰੀ ਰਾਜੀਵ ਸ਼ਰਮਾ ਆਜ਼ਾਦ ਨੇ ਦੱਸਿਆ ਕੀ ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਦੀ ਸਥਾਪਨਾ 6 ਸਾਲ ਪਹਿਲਾਂ ਕੀਤੀ ਗਈ ਸੀ ਜਿਸ ਵਿਚ ਕਮੇਟੀ ਦਾ ਮੁੱਖ ਉਦੇਸ਼ ਹੱਸਪਤਾਲ ਦੇ ਵਿਚ ਸੁਧਾਰਾਂ ਨੂੰ ਲੈਕੇ ਸੀ ਜਿਸ ਤਹਿਤ ਕਮੇਟੀ ਵਲੋਂ ਅਣਗਿਣਤ ਸੁਧਾਰ ਕੀਤੇ ਅਤੇ ਕਰਵਾਏ ਗਏ ਜਿਸ ਨਾਲ ਆਮ ਮਰੀਜਾਂ ਨੂੰ ਵਧੀਆ ਸਿਹਤ ਸੁਹਲਤਾ ਮਿਲ ਰਹੀਆਂ ਹਨ ਇਸ ਦੇ ਨਾਲ ਨਾਲ ਕਮੇਟੀ ਵਲੋਂ ਕਰੋਨਾ ਮਹਾਮਾਰੀ ਸਮੇ ਮਾਨਵਤਾ ਭਲਾਈ ਦੇ ਕੰਮਾਂ ਦੀ ਵੀ ਸ਼ੁਰੂਆਤ ਕੀਤੀ ਜਿਵੇ ਕੀ ਮਾਸਕ ਦੀ ਵੰਡ,ਖੂਨਦਾਨ,ਰਾਸ਼ਨ ਦਾਨ ਰਾਹਗੀਰਾਂ ਲਈ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਆਦਿ ਪਰ ਅੱਜ ਕਮੇਟੀ ਵਲੋਂ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਆਕਸੀਜਨ ਕੈਂਸਟੇਟਰ ਸੇਵਾ ਲਈ ਸਿਵਲ ਹੱਸਪਤਾਲ ਮਾਨਸਾਂ ਨੂੰ ਦਿੱਤਾ ,ਜਿਸ ਨਾਲ ਕਰੋਨਾ ਮਰੀਜਾਂ ਨੂੰ ਮਦਦ ਮਿਲ ਸਕੇ ਗੀ, ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਐਸ ਐਸ ਪੀ ਸ਼੍ਰੀ ਸੁਰਿੰਦਰਾ ਲਾਂਬਾ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਇਸ ਨਾਲ ਕਮੇਟੀ ਦਾ ਹੌਸਲਾ ਵਧਦਾ ਹੈ ਅਤੇ ਹੋਰ ਵੱਧ ਸੇਵਾ ਕਰਨ ਲਈ ਉਤਸ਼ਾਹਿਤ ਹੁੰਦੇ ਹਾਂ ਐਸ ਐਸ ਪੀ ਦੇ ਆਗਮਨ ਤੇ ਵਿਸ਼ੇਸ ਤੌਰ ਤੇ ਨਰੇਸ਼ ਕੁਮਾਰ ਅਤੇ ਮੇਵਾ ਸਿੰਘ ਨੇ ਖੂਨਦਾਨ ਕੀਤਾ
ਹੱਸਪਤਾਲ ਸੁਧਾਰ ਸੰਘਰਸ਼ ਕਮੇਟੀ ਮਾਨਸਾ ਦੇ ਜਰਨਲ ਸਕੱਤਰ ਜੀਵਨ ਜਿੰਦਲ ਨੇ ਐਸ ਐਸ ਪੀ ਸ਼੍ਰੀ ਸੁਰਿੰਦਰਾ ਲਾਂਬਾ ਜੀ ਦੇ ਕਰਜਾ ਦੀ ਅਤੇ ਕਮੇਟੀ ਦੇ ਸੱਦੇ ਉਪਰ ਹਸਪਤਾਲ ਪਹੁੰਚਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕੀ ਸ਼੍ਰੀ ਲਾਂਬਾ ਸ਼ਹਿਰ ਦੀ ਕਨੂੰਨ ਵਿਵਸਥਾ ਨੂੰ ਦੇਖਣ ਦੇ ਨਾਲ ਨਾਲ ਸਿਹਤ ਸੇਵਾਵਾਂ ਨੂੰ ਵੀ ਵਧੀਆ ਕਰਨ ਲਈ ਅਤੇ ਇਸ ਮਹਾਮਾਰੀ ਨੂੰ ਮਿਲਕੇ ਨਜੀਠਣ ਲਈ ਜਿਥੇ ਮੋਹਤਵਾਰ ਨਿਵਾਸੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਉਥੇ ਹੀ ਕਰੋਨਾ ਵਾਰਡਾਂ ਦੀ ਵੀ ਵਿਵਸਥਾ ਠੀਕ ਰੱਖਣ ਚ ਮੋਹਰੀ ਰੋਲ ਨਿਭਾ ਰਹੇ ਹਨ,ਇਸ ਮੋਕੇ ਪਹੁੰਚਣ ਤੇ ਸ੍ਰੀ ਲਾਂਬਾ ਦਾ ਧੰਨਵਾਦ ਕੀਤਾ
ਇਸ ਮੌਕੇ ਸਿਵਲ ਹੱਸਪਤਾਲ ਮਾਨਸਾਂ ਦੇ ਐਸ ਐਮ ਓ ਡਾਕਟਰ ਹਰਚੰਦ ਸਿੰਘ,ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੁੱਬੀ ਡਾਕਟਰ ਗੁਰਜੀਵਨ ਸਿੰਘ ਨਰਸਿੰਗ ਸਟਾਫ ਜਸਪਾਲ ਕੌਰ ,ਰੋਜਲੀਨ ਅਤੇ ਕਮੇਟੀ ਦੇ ਜਰਨਲ ਸਕੱਤਰ ਜੀਵਨ ਜਿੰਦਲ,ਨਰੇਸ਼ ਕੁਮਾਰ ,ਸਕਾਇਤ ਨਿਵਾਰਨ ਕਮੇਟੀ ਦੇ ਪ੍ਰਧਾਨ ਪਿਰਤਪਾਲ ਸਿੰਘ ਅਤੇ ਵਿੱਕੀ ਕੁਮਾਰ ,ਅਨਿਲ ਮਿੱਢਾ,ਗੋਰਾ ਸਿੰਘ ਚਹਿਲ ਤਰੁਣ ਚੁੱਘ ਹਾਜਰ ਸਨ


Post a Comment