ਗੁਰਦਾਸਪੁਰ ਜਿਲੇ ਦੇ ਡਾਕਘਰਾ ਚੋ ਲਾਕ ਡਾਊਨ ਦੌਰਾਨ ਇਕ ਕਰੋੜ 47 ਲੱਖ ਦਾ ਕੀਤਾ ਭੁਗਤਾਨ:ਪ੍ਰਕਾਸ਼ ਸਿੰਘ
ਡੇਰਾ ਬਾਬਾ ਨਾਨਕ(ਸੰਜੀਵ ਮਹਿਤਾ )ਜਿਲਾ ਗੁਰਦਾਸਪੁਰ ਪੋਸਟਲ ਡਿਵੀਜਨ ਦੇ ਸੀਨੀਅਰ ਸੁਪਰਡੈਂਟ ਪੋਸਟ ਅਫਿਸੇਜ ਪ੍ਰਕਾਸ਼ ਸਿੰਘ ਨੇ ਦਿਵਿਆ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵਲੋਂ ਲਾਕ ਡਾਊਨ ਦੌਰਾਨ ਲੋਕਾਂ ਨੂੰ ਡਾਕ ਸਹੂਲਤਾਂ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਗੁਰਦਾਸਪੁਰ ਜਿਲੇ ਵਿਚ ਲੋਕਾਂ ਨੂੰ ਵਧੀਆ ਢੰਗ ਨਾਲ ਡਾਕ ਸਹੂਲਤਾਂ ਦੇਣ ਦੀ ਜਿਮੇ ਵਾਰੀ ਸਾਂਭੀ ਗਈ
ਇਸ ਦੇ ਤਹਿਤ ਜਿਲਾ ਗੁਰਦਾਸਪੁਰ ਦੇ ਡਾਕ ਵਿਭਾਗ ਵਲੋਂ ਆਪਣੇ 277 ਐਕਸੈਸ ਪੁਵਾਇੰਟ ਤੇ 9000 ਲੋਕਾਂ ਨੂੰ ਅਧਾਰ ਇਨਬੇਲ ਪੇਮੈਂਟ ਸਿਸਟਮ ਰਾਹੀਂ ਇਕ ਕਰੋੜ 47ਲੱਖ ਰੁਪਏ ਦੀ ਪੇਮੈਂਟ ਕੀਤੀ ਗਈ ਸ਼੍ਰੀ ਪ੍ਰਕਾਸ਼ ਸਿੰਘ ਨੇ ਅੱਗੇ ਦੱਸਿਆ ਕਿ ਲੋਕਾਂ ਨੂੰ ਲਾਭ ਦੇਣ ਲਈ 277 ਮੁਲਾਜਮ ਨੇ ਕੋਰੋਨਾ ਮਹਾਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਡਿਊਟੀ ਨਿਭਾਈ,ਡਾਕ ਵਿਭਾਗ ਗੁਰਦਾਸਪੁਰ ਵੱਲੋ ਅਪ੍ਰੈਲ 2020 ਮਹੀਨੇ ਵਿਚ ਬੁਢਾਪਾ ਪੈਨਸ਼ਨ,ਸਰਕਾਰੀ ਸਬਸਿਟੀ ਪੇਮੈਂਟ ਅਧਾਰ ਕਾਰਡ ਜਰੀਏ ਲੋਕੋ ਨੂੰ ਦਿੱਤੀ
ਜਿਲਾ ਗੁਰਦਾਸਪੁਰ ਪੋਸਟਲ ਡਿਵੀਜਨ ਦੇ ਸੀਨੀਅਰ ਸੁਪਰਡੈਂਟ ਪੋਸਟ ਅਫਿਸੇਜ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਾਕ ਵਿਭਾਗ ਵਲੋਂ ਲਾਕ ਡਾਊਨ ਦੌਰਾਨ ਮੈਡੀਕਲ ਸਹੂਲਤਾਂ ਪਾਰਸਲ ਸੇਵਾ ਨੂੰ ਜਾਰੀ ਰੱਖਿਆ ਇਸ ਮੌਕੇ ਤੇ ਸ਼੍ਰੀ ਕੈਲਾਸ਼ ਸ਼ਰਮਾ Aspos Batala ਵੀ ਸ਼ਰਨਜੀਤ ਸਿੰਘ ਇੰਸਪੈਕਟਰ ਗੁਰਦਸਪੂਰ ਆਦਿ ਮਜੂਦ ਸਨ .

Post a Comment