ਅਖ਼ਬਾਰ ਅੰਦਰ ਭੜਕਾਊ ਸਮੱਗਰੀ ਛਾਪ ਕੇ ਦੇਸ਼ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼, ਐਸ ਐਸ ਪੀ ਨੂੰ ਪਰਚਾ ਦਰਜ ਕਰਨ ਲਈ ਦਿੱਤਾ ਮੰਗ ਪੱਤਰ
* ਭਾਰਤ ਰਤਨ ਡਾ. ਭੀਮ ਰਾਉ ਅੰਬੇਡਕਰ ਜੀ ਦੇ ਦੁਆਰਾ ਤਿਆਰ ਸੰਵਿਧਾਨ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ : ਭਾਜਪਾ ਐਸ.ਸੀ ਮੋਰਚਾ ਪੰਜਾਬ Jalandhar: ( ਪਰਵਿਦਂਰ ਕੈਰ ) ਭਾਰਤੀਯ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਵੱਲੋਂ ਅੱਜ ਸੂਬੇ ਭਰ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਨੂੰ ਪਹਿਰੇਦਾਰ ਅਖਬਾਰ ਨੇ ਜੋ ਮਿਤੀ 12-8-20 ਨੂੰ ਆਪਣੇ ਫਰੰਟ ਪੇਜ ਤੇ ਸਮਾਜ ਵਿਰੁੱਧ ਭੜਕਾਊ ਸਮਗਰੀ ਲਿਖੀ ਹੈ, ਜੋ ਕਿ ਇਸ ਅਖਬਾਰ ਦੁਆਰਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਲਿਖਿਆ ਭਾਰਤੀ ਸੰਵਿਧਾਨ ਤੇ ਸਿੱਧਾ-ਸਿੱਧਾ ਹਮਲਾ ਬੋਲਿਆਂ ਗਿਆ ਹੈ, ਜਿਸ ਨਾਲ ਸਮਾਜ ਵਿੱਚ ਨਫਰਤ ਦਾ ਮਹੌਲ ਬਣ ਸਕਦਾ ਹੈ। ਇਸ ਅਖਬਾਰ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਤੋੜਣ ਦਾ ਯਤਨ ਕੀਤਾ ਗਿਆ ਹੈ। ਇਸ ਭੜਕਾਊ ਸਮਗੱਰੀ ਦੁਆਰਾ ਪੰਜਾਬ ਅਤੇ ਭਾਰਤ ਦਾ ਮਹੌਲ ਖਰਾਬ ਹੋ ਸਕਦਾ ਹੈ। ਇਸ ਅਖਬਾਰ ਦੇ ਸੰਪਾਦਕ ਅਤੇ ਮਾਲਕ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਮਾਜ ਵਿੱਚ ਨਫਰਤ ਫੈਲਾਉਣ ਕਾਰਨ, ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਇਸ ਕੜੀ ਦੇ ਤਹਿਤ ਪੁਲਿਸ ਕਮਿਸ਼ਨਰ ਜਲੰਧਰ ਨੂੰ ਅਖਬਾਰ ਦੇ ਵਿਰੁੱਧ ਦਰਖਾਸਤ ਦਿੱਤੀ ਗਈ। ਇਸ ਮੌਕੇ ਰਾਜੇਸ਼ ਬਾਘਾ ਉੱਪ-ਪ੍ਰਧਾਨ ਭਾਜਪਾ ਪੰਜਾਬ, ਭੁਪਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ ਐਸ.ਸੀ. ਮੋਰਚਾ ਭਾਜਪਾ ਜਲੰਧਰ , ਮਨਜੀਤ ਬਾਲੀ ਮੈਂਬਰ ਭਾਜਪਾ ਕਾਰਕਰਨੀ ਪੰਜਾਬ, ਐਡਵੋਕੇਟ ਮੋਹਿਤ ਭਾਰਦਵਾਜ ਜਨਰਲ ਸਕੱਤਰ ਭਾਜਪਾ ਐਸ. ਸੀ ਮੋਰਚਾ ਪੰਜਾਬ, ਜੋਗੀ ਤੱਲ੍ਹਣ ਇੰਚਾਰਜ਼ ਆਈ.ਟੀ. ਸੈਂਲ ਭਾਜਪਾ ਐਸ.ਸੀ. ਮੋਰਚਾ ਪੰਜਾਬ, ਪਵਨ ਭੱਟੀ ਪ੍ਰਧਾਨ ਐਸ.ਸੀ ਮੋਰਚਾ ਜਲੰਧਰ ਦਿਹਾਤੀ, ਸੋਨੂੰ ਦਿਨਕਰ ਸਕੱਤਰ ਪੰਜਾਬ, ਭੁਪਿੰਦਰ ਰਾਜੂ, ਸੰਜੇ ਭਗਤ ਆਦਿ ਹਜ਼ਾਰ ਸਨ।

Post a Comment