ਅਕਾਲੀ ਆਗੂ ਜਥੇਦਾਰ ਗੁਰਦਰਸ਼ਨ ਸਿੰਘ ਰਸਮ ਕਿਰਿਆ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਫਤਹਿਗਡ਼੍ਹ ਚੂਡ਼ੀਆਂ 9ਨਵੰਬਰ (ਪੰਕਜ ਪਾਂਧੀ)ਬੀਤੇ ਦਿਨੀਂ ਅਕਾਲੀ ਆਗੂ ਜਥੇਦਾਰ ਗੁਰਦਰਸ਼ਨ ਸਿੰਘ ਜੀ ਦਾ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੀ ਰਸਮ ਕਿਰਿਆ ਸ਼ਨੀਵਾਰ 7.11.20 ਨੁ ਗੁਰਦੁਆਰਾ ਸਿੰਘ ਸਭਾ ਵਿਖੇ ਸੰਪੰਨ ਹੋਈ ਵੱਡੀ ਗਿਣਤੀ ਵਿੱਚ ਸਿਆਸੀ ਤੇ ਧਾਰਮਿਕ ਜਗਤ ਦੇ ਲੋਕਾਂ ਨੇ ਉੱਥੇ ਹਾਜ਼ਰੀ ਭਰ ਸਰਦਾਰ ਗੁਰਦਰਸ਼ਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਰਸਮ ਕਿਰਿਆ ਵਿੱਚ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਅਮਰੀਕ ਸਿੰਘ ਖਲੀਲਪੁਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜਥੇਦਾਰ ਗੁਰਦਰਸ਼ਨ ਇੱਕ ਸਾਫ਼ ਦਿਲ,ਮਿਲਣਸਾਰ ਅਤੇ ਸ਼ਾਂਤ ਸੁਭਾਅ ਵਾਲੇ ਇਨਸਾਨ ਸੀ ਮੇਰੇ ਲਈ ਉਹ ਭਰਾਵਾਂ ਤੋਂ ਵੀ ਵਧ ਕੇ ਸਨ ।ਉਨ੍ਹਾਂ ਹਮੇਸ਼ਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਤੱਤਪਰ ਰਹਿੰਦੇ ਸਨ ਸਮੇਂ ਸਮੇਂ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹੇ ਹਨ ਅੱਜ ਭਾਵੇਂ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਦੇ ਰਹਿਣਗੇ। ਪਰਿਵਾਰਿਕ ਮੈਂਬਰਾਂ ਵੱਲੋਂ ਵੀ ਉਨ੍ਹਾਂ ਦੇ ਦੁੱਖ ਵਿਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਜਥੇਦਾਰ ਖਲੀਲਪੁਰ ਤੋਂ ਇਲਾਵਾ ਅਮਰੀਕ ਸਿੰਘ ਠੇਠਰਕੇ,ਸਰਪੰਚ ਦਲਬੀਰ ਸਿੰਘ ਟੱਪਰੀਆਂ,ਬਲਵਿੰਦਰ ਮਸੀਹ ਬੱਦੋਵਾਲ ,ਬਚਨ ਸਿੰਘ ਘਾੜਕਿਆ, ਬਾਬਾ ਗੁਰਮੀਤ ਸਿੰਘ ਝੱਜਿਆਂ ਖੁਰਦ ਡਾਕਟਰ, ਸੁਖਦੇਵ ਸਿੰਘ ਮੰਜਿਆਂਵਾਲੀ,ਗੁਰਜਿੰਦਰ ਮੱਲ੍ਹੀ,ਹਰਪਾਲ ਨਾਗਰਾ, ਲਖਵਿੰਦਰ ਬਲ ,ਸਤੀਸ਼ ਨੰਦਾ ਡਾ. ਗੁਰਸ਼ਰਨ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਭ ਹਾਜ਼ਰ ਸਨ।


Post a Comment