ਫਤਿਹਗੜ੍ਹ ਚੂੜੀਆਂ ਦੀ ਕ੍ਰਿਕਟ ਗਰਾਊਂਡ ਵਿੱਚ ਕਰਵਾਇਆ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਹੋਇਆ ਸੰਪੰਨ
ਫਤਹਿਗੜ੍ਹ ਚੂੜੀਆਂ 24ਜੂਨ (ਪੰਕਜ ਪਾਂਧੀ) ਬੀਤੇ ਦਿਨੀਂ ਮਸੀਹੀ ਭਾਈਚਾਰੇ ਵੱਲੋਂ ਸਰਕਾਰੀ ਸਕੂਲ( ਲੜਕੇ) ਦੀ ਗਰਾਊਂਡ ਵਿਖੇ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਜਿਸ ਵਿਚ ਕਾਂਗਰਸ ਮਨਿਓਰਿਟੀ ਸੈੱਲ ਦੇ ਸ਼ਹਿਰੀ ਪ੍ਰਧਾਨ ਸੁਨੀਲ ਮਸੀਹ ,ਪਾਸਟਰ ਪਿਆਰਾ ਮਸੀਹ, ਪ੍ਰਧਾਨ ਸੁੱਚਾ ਮਸੀਹ ਜੀ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮੁੱਖ ਮਹਿਮਾਨਾਂ ਨੇ ਕਿਹਾ ਕਿ ਅਜਿਹੀਆਂ ਖੇਡਾਂ ਦੇ ਨਾਲ ਬੱਚਿਆਂ ਦੇ ਵਿੱਚ ਇੱਕ ਨਵੀਂ ਊਰਜਾ ਆਉਂਦੀ ਹੈ ਅਤੇ ਉਨ੍ਹਾਂ ਦਾ ਹੌਸਲਾ ਵੀ ਖੇਡਾਂ ਪ੍ਰਤੀ ਹੋਰ ਵਧਦਾ ਹੈ ਅਗਾਂਹ ਵੀ ਅਜਿਹੇ ਪ੍ਰੋਗਰਾਮ ਏਦਾਂ ਹੀ ਕਰਾਏ ਜਾਂਦੇ ਰਹਿਣਗੇ ਤਾਂ ਜੋ ਸਾਡੇ ਬੱਚੇ ਨਸ਼ਿਆਂ ਵਰਗੀਆਂ ਭੈੜੀਆਂ ਬਿਮਾਰੀਆਂ ਤਿਆਗ ਕੇ ਖੇਡਾਂ ਵੱਲ ਆਪਣਾ ਜੀਵਨ ਸਮਰਪਿਤ ਕਰਨ।ਉਨ੍ਹਾਂ ਕਿਹਾ ਕਿ ਬਾਕੀ ਸ਼ਹਿਰ ਦੀਆਂ ਸੰਸਥਾਵਾਂ ਨੂੰ ਵੀ ਅਜਿਹੇ ਪ੍ਰੋਗਰਾਮ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਵਿੱਚ ਨਵੀਂ ਊਰਜਾ ਭਰੀ ਜਾ ਸਕੇ ।ਇਸ ਮੌਕੇ ਤੇ ਸਨੀ ਮਸੀਹ, 'ਚੰਦਰ ਮਸੀਹ ਰੌਬਿਨ ਮਸੀਹ ,ਮੀਤੀ ਮਸੀਹ ਰੈਂਬੋ ਮਸੀਂਹ ਫਰਿਆਦ ਮਸੀਂਹ,ਆਸ਼ੂ ਮਸੀਹ ਤੋ ਇਲਾਵਾ ਹੋਰ ਵੀ ਕਾਫੀ ਲੋਕ ਉਥੇ ਹਾਜ਼ਰ ਸਨ। ਫੋਟੋ ਕੈਪਸ਼ਨ ____ਜੇਤੂ ਟੀਮ ਨੂੰ ਸਨਮਾਨ ਚਿੰਨ੍ਹ ਦੇ ਨਾਲ ਨਿਵਾਜਦੇ ਹੋਏ ਮੁੱਖ

Post a Comment