ਕੇਜਰੀਵਾਲ ਦੇ ਵਾਅਦਿਆਂ ਨੇ ਵਿਰੋਧੀ ਪਾਰਟੀਆਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ ( ਹਰਜੋਤ ਸੰਧੂ,ਪ੍ਰੀਤਮ ਬੱਬੂ )
ਸੰਧੂ ਅਤੇ ਬੱਬੂ ਨੇ ਕਿਹਾ ਕਿ ਇਨ੍ਹਾਂ ਐਲਾਨਾਂ ਤੋ ਬਾਅਦ ਆਪ ਪਾਰਟੀ ਨੇ ਸਾਰੀਆਂ ਰਵਾਇਤੀ ਪਾਰਟੀਆਂ ਦੀ ਨੀਦਾਂ ਉੱਡਾਂ ਦਿੱਤੀਆਂ ਹਨ। ਅਤੇ ਵਿਰੋਧੀ ਪਾਰਟੀਆਂ ਬੁਖਲਾਹਟ ਚ ਉਲਟੀ-ਸਿੱਧੀ ਬਿਆਨ ਬਾਜ਼ੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੱਲੋਂ 300 ਯੂਨਿਟ ਮਾਫ ਕਰਨ ਦਾ ਐਲਾਨ ਕੀਤਾ ਹੈ ਅਤੇ 300 ਤੋ ਉਪਰ ਵਾਲੇ ਯੂਨਿਟਾਂ ਦੇ ਹੀ ਬਿੱਲ ਦਾ ਭੁਗਤਾਨ ਕਰਨਾ ਪਵੇਗਾ। ਵਿਰੋਧੀ ਪਾਰਟੀਆਂ ਵੱਲੋਂ ਫੈਲਾਈਆਂ ਜਾਣ ਵਾਲੀਆਂ ਅਫਵਾਹਾਂ ਤੋ ਲੋਕ ਸੁਚੇਤ ਰਹਿਣ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਖੁਸ਼ਹਾਲੀ ਦੀ ਚਾਬੀ ਹੁਣ ਤੁਹਾਡੇ ਆਪਣੇ ਹੱਥ ਚ ਹੈ ਅਤੇ 2022 ਦੀਆਂ ਚੋਣਾਂ ਚ ਹੰਭਲਾਂ ਮਾਰ ਰਵਾਇਤੀ ਪਾਰਟੀਆਂ ਦਾ ਬਾਈਕਾਟ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਆਪਣੇ ਅਹਿਮ ਯੋਗਦਾਨ ਨਾਲ ਸਰਬਪੱਖੀ ਪਾਰਟੀ ਆਪ ਦੀ ਸਰਕਾਰ ਬਣਾਉਣ।
ਕੈਪਸ਼ਨ: ਸੀਨੀਅਰ ਆਪ ਆਗੂ ਹਰਜੋਤ ਸਿੰਘ ਸੰਧੂ ਅਤੇ ਜ਼ਿਲ੍ਹਾ ਇੰਚਾਰਜ ਪ੍ਰੀਤਮ ਸਿੰਘ ਬੱਬੂ।

Post a Comment