ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਹਿਮ ਮੀਟਿੰਗ ਫਤਿਹਗੜ੍ਹ ਚੂੜੀਆਂ ਵਿਚ ਹੋਈ, ਲਏ ਗਏ ਮਹੱਤਵਪੂਰਨ ਫ਼ੈਸਲੇ
ਫਤਹਿਗਡ਼੍ਹ ਚੂਡ਼ੀਆਂ25 ਜੁਲਾਈ (ਪੰਕਜ ਪਾਂਧੀ )ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਇਕ ਅਹਿਮ ਮੀਟਿੰਗ ਸੁਬੇਗ ਸਿੰਘ ਠੱਠਾ ਅਤੇ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲ੍ਹਾ ਗੁਰਦਾਸਪੁਰ ਦੇ ਪੰਜ ਬਲਾਕਾਂ ਵਿੱਚੋਂ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਪਟਿਆਲਾ ਅਤੇ ਸੂਬਾ ਪ੍ਰੈੱਸ ਸਕੱਤਰ ਡਾ ਅਸ਼ੋਕ ਭਾਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਬਾਰਡਰਾਂ ਤੇ ਚਲ ਰਹੇ ਕਿਸਾਨ ਮੋਰਚੇ ਦੀ ਮਜਬੂਤੀ ਲਈ ਵਿਸ਼ੇਸ਼ ਤੌਰ ਤੇ ਬੀਬੀਆਂ ਅਤੇ ਨੌਜਵਾਨਾਂ ਦੀ ਲਾਮਬੰਦੀ ਦੀ ਬੇਹੱਦ ਲੋੜ ਹੈ ਅਤੇ ਇਸ ਵਾਸਤੇ ਬੀਬੀਆਂ ਅਤੇ ਨੌਜਵਾਨਾਂ ਦੇ ਵਿੰਗ ਉਸਾਰੇ ਜਾਣ ਅਤੇ ਮੋਰਚੇ ਵਿਚ ਸ਼ਮੂਲੀਅਤ ਵਧਾਈ ਜਾਵੇ।
ਜਿਲਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਪਾਲ ਸਿੰਘ ਫਤਿਹਗੜ੍ਹ ਚੂੜੀਆਂ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਦਾਦੂਯੋਧ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਮੋਰਚਾ ਸਿਰੇ ਨਹੀਂ ਚੜ੍ਹ ਜਾਂਦਾ ਉਦੋਂ ਤੱਕ ਭਾਜਪਾ ਆਗੂਆਂ ਦਾ ਮੁਕੰਮਲ ਬਾਈਕਾਟ ਅਤੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛੇ ਜਾਣ। ਕਿ ਉਨ੍ਹਾਂ ਦੀ
ਤਿੰਨ ਕਾਲੇ ਕਾਨੂੰਨਾਂ ਬਾਰੇ ਕੀ ਪੁਜੀਸ਼ਨ ਹੈ।
ਇਸ ਮੌਕੇ ਬਲਾਕ ਫਤਿਹਗੜ੍ਹ ਚੂੜੀਆਂ ਤੋਂ ਹਰਜੀਤ ਸਿੰਘ ਵਹੀਲਾ ,ਸੇਵਾ ਸਿੰਘ ਦਾਬਾਂਵਾਲੀ, ਬਲਾਕ ਸ਼੍ਰੀ ਹਰਗੋਬਿੰਦ ਪੁਰ ਤੋਂ ਗੁਰਦਿਆਲ ਸਿੰਘ, ਮਣੇਸ਼ ਪਾਲ ਸਿੰਘ ਚੀਮਾ ਖੁੱਡੀ ਬਲਾਕ ਡੇਰਾ ਬਾਬਾ ਨਾਨਕ ਦਿਲਬਾਗ ਸਿੰਘ ਪੱਬਾਂ ਰਾਲੀ , ਕੁਲਵਿੰਦਰ ਸਿੰਘ ,ਬਲਾਕ ਬਟਾਲਾ ਮਨਜੀਤ ਸਿੰਘ ਸੱਲੋ ਅਮਰਜੀਤ ਸਿੰਘ ਬਲਾਕ ਕਲਾਨੌਰ ,ਜਗੀਰ ਸਿੰਘ ਹਕੀਮਪੁਰ, ਜਸਵਿੰਦਰ ਸਿੰਘ ਹਕੀਮਪੁਰ ,ਰਾਜਵਿੰਦਰ ਸਿੰਘ ਢਪੱਈ ਆਦਿ ਹਾਜ਼ਰ ਸਨ।

Post a Comment